ਫ਼ੁੱਲਾਂ ਵਾਲ਼ੇ ਪਾਣੀ ਵਿੱਚ ਤੈਰਦੇ ਨੇ ਖ਼੍ਵਾਬ, ਚੰਨ ਵੇ ਫ਼ੁੱਲਾਂ ਵਾਲ਼ੇ ਪਾਣੀ ਵਿੱਚ ਤੈਰਦੇ ਨੇ ਖ਼੍ਵਾਬ, ਚੰਨ ਵੇ ਤੇਰੀ ਹਿੱਕ ਉੱਤੇ ਵੱਸਦੈ ਸਾਡਾ ਨਿੱਕਾ ਜਿਹਾ ਪੰਜਾਬ, ਚੰਨ ਵੇ ਤੇਰੀ ਹਿੱਕ ਉੱਤੇ ਵੱਸਦੈ ਸਾਡਾ ਨਿੱਕਾ ਜਿਹਾ ਪੰਜਾਬ, ਚੰਨ ਵੇ ਮੱਥੇ 'ਤੇ ਸਜਾ ਲਾਂ ਤੈਨੂੰ, ਮੇਰੇ ਕੋਹੀਨੂਰ ਵੇ ਹਵਾ ਵਿੱਚ ਉੱਡੇ ਕੁੜੀ ਬਾਜਰੇ ਦਾ ਬੂਰ ਵੇ ਜ਼ਿੰਦਗੀ ਜਿਉਣਾ ਵੇ ਮੈਂ ਤੇਰੇ ਕੋਲ਼ੋਂ ਸਿਖਦੀ ਊੜੇ-ਐੜੇ ਵਾਂਗੂ ਤੈਨੂੰ ਫ਼ੱਟੀ ਉੱਤੇ ਲਿਖਦੀ ਵੇ ਗੱਲਾਂ ਤੋਂ ਫ਼ਕੀਰ ਲਗਦੈ, ਪਰ ਪੱਗ ਤੋਂ ਨਵਾਬ, ਚੰਨ ਵੇ ਤੇਰੀ ਹਿੱਕ ਉੱਤੇ ਵੱਸਦੈ ਸਾਡਾ ਨਿੱਕਾ ਜਿਹਾ ਪੰਜਾਬ, ਚੰਨ ਵੇ ਤੇਰੀ ਹਿੱਕ ਉੱਤੇ ਵੱਸਦੈ ਸਾਡਾ ਨਿੱਕਾ ਜਿਹਾ ਪੰਜਾਬ, ਚੰਨ ਵੇ